North America Gurduwara Assosiation ਪੂਰੀ ਦੁਨੀਆਂ ਤੇ ਜੋ ਗੁਰਦੁਆਰਿਆਂ ਵਿੱਚ ਕਰਹਿਤਾ ਚਲ ਰਹੀਆਂ ਨੇ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ, ਉਹਨਾਂ ਨੂੰ ਬੰਦ ਕਰਵਾਉਣਾ North America ਦਾ ਪਹਿਲ ਦੇ ਆਧਾਰ ਤੇ ਕੰਮ ਹੈ ਤੇ ਗੁਰਦੁਆਰਿਆਂ ਦੇ ਵਿੱਚ ਗੁਰੂ ਦਸਵੇਂ ਪਾਤਸ਼ਾਹ ਦੀਆਂ ਰਹਿਤਾਂ ਲਾਗੂ ਕਰਵਾਉਣੀਆ ਤੇ ਕਰਹਿਤਾ ਬੰਦ ਕਰਵਾਉਣੀਆ। North America Gurduwara Assosiation ਇਹ ਸੇਵਾ ਕਰਨ ਲੱਗ ਚੁੱਕੀ ਹੈ।
ਸਭ ਤੋਂ ਪਹਿਲਾ ਜਿਹੜਾ ਕੱਮ ਹੈ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਗੁਰਦਵਾਰਿਆਂ ਚ ਚੜਾਉਣਾ ਨੀਲੇ ਰੰਗ ਦਾ ਜਿਸਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਹੈ। ਇਹ ਨਿਸ਼ਾਨ ਸਾਹਿਬ ਨੂੰ ਅੰਗਰੇਜ਼ਾਂ ਨੇ ਉਤਾਰ ਦਿੱਤਾ ਸੀ ਅੰਗਰੇਜ਼ਾਂ ਨੇ ਇਕ ਕੇਸਰੀ ਰੰਗ ਦਾ ਝੰਡਾ ਬਣਾਕੇ ਉੱਤੇ ਡੌਰੂ ਵਰਗਾ ਖੰਡਾ ਬਣਾ ਕੇ, ਗਦਾਰ ਸਿੱਖਾਂ ਦੀ ਬਟਾਲੀਅਨ ਬਣਾਕੇ ਉਹਨਾਂ ਦੇ ਹੱਥ ਦੇ ਵਿਚ ਫੜਾ ਦਿੱਤੋ ਜੋ ਕੇ ਮਹਾਰਾਸ਼ਰ ਤੇ ਪਟਨਾ ਸਾਹਿਬ ਉਧਰਲੇ ਰਾਜਿਆਂ ਤੋਂ ਖਰੀਦੇ ਸੀ। ਉਹਨਾਂ ਗਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਖਤਮ ਕਰ ਦਿੱਤਾ ਤੇ ਗੁਰਦਵਾਰਿਆਂ ਚ ਕਰਹਿਤਾਂ ਵੀ ਚਲਾ ਦਿਤੀਆਂ। ਅਜ ਸਮਾਂ ਆ ਗਿਆ ਅੰਗਰੇਜ਼ਾਂ ਦੀਆਂ ਬਣਾਈਆਂ ਹੋਇਆ ਕਰਹਿਤਾਂ ਬੰਦ ਕਰਨ ਦਾ, ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਗੁਰਦਵਾਰਿਆਂ ‘ਚ ਚੜਾਈਐ ਨੀਲੇ ਰੰਗ ਦਾ ਜਿਸਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਹੈ। ਇਹ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਪੰਜਾਬ ਦੇ ਕਈ ਪਿੰਡਾਂ ਵਿੱਚ ਚੜ੍ਹ ਵੀ ਗਿਆ।
ਗੁਰੂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਰਿਕਾਰਡ ਕਰ-ਕਰ ਕੇ ਪਾਓ ਕਿ ਗੁਰੂਦਵਾਰਿਆਂ ਦੀਆਂ ਕਮੇਟੀਆਂ ਗੁਰਦਵਾਰੇ ‘ਚ ਗੁਰੂ ਦਸਵੇਂ ਪਾਤਸ਼ਾਹ ਦਾ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਗੁਰੂ ਘਰਾਂ ਚ ਚੜਾਉਣ ਜਿਸ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਖੰਜਰ ਹੈ। ਜਿੰਨਾ ਜਲਦੀ ਸੰਗਤਾਂ ਵੀਡੀਓ ਰਿਕਾਰਡ ਕਰਕੇ ਪਾਉਣਗੀਆਂ ਉਨ੍ਹਾਂ ਜਲਦੀ ਨਿਸ਼ਾਨ ਸਾਹਿਬ ਗੁਰਦਵਾਰਿਆਂ ਚ ਚੜ੍ਹ ਜਾਏਗਾ। ਇਹ ਸਾਡਾ ਫਰਜ ਬਣਦਾ ਹੈ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਦੁਬਾਰਾ ਤੋਂ ਗੁਰਦਵਾਰਿਆਂ ਵਿਚ ਚੜਾ ਸਕੀਏ। ਆਓ ਇਕੱਠੇ ਹੋ ਕੇ ਆਪਣਾ ਫਰਜ਼ ਨਿਭਾਈਏ।
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ!
ਗੁਰੂ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਅੰਮ੍ਰਿਤ ਛਕਾਉਣ ਦੀ ਰਹਿਤ ਮਰਿਆਦਾ ਇਹ ਹੈ।
1. ਅੰਮ੍ਰਿਤ ਛਕਾਉਣ ਲਈ ਇਕ ਖਾਸ ਅਸਥਾਨ ‘ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲੰਘਣਾ ਨਾ ਹੋਵੇ।
2. ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘਟ ਤੋਂ ਘਟ 6 ਤਿਆਰ-ਭਰ-ਤਿਆਰ ਸਿੰਘ ਹਾਜ਼ਰ ਹੋਣ, ਜਿਨਾ ਚੋਂ ਇੱਕ ਤਾਬਿਆ ਬੈਠੇ ਤੇ ਬਾਕੀ 5 ਅਮ੍ਰਿਤ ਛਕਾਉਣ ਲਈ ਹੋਣ। ਇਨ੍ਹਾਂ ਸਾਰਿਆਂ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ।
3. ਇਹਨਾਂ ਪੰਜਾ ਪਿਆਰਿਆਂ ਵਿੱਚ ਕੋਈ ਅੰਗ ਹੀਣਾ (ਅੰਨ੍ਹਾ ਕਾਣਾ ਲੰਙਾ ਲੂਲਾ ਜਾ ਦੀਰਘ ਰੋਗ ਵਾਲਾ) ਨਾ ਹੋਵੇ। ਕੋਈ ਤਨਖਾਹੀਆ ਨਾ ਹੋਵੇ। ਸਾਰੇ ਤਿਆਰ-ਭਰ-ਤਿਆਰ ਹੋਣ।
4. ਹਰ ਦੇਸ਼ ਹਰ ਮਜ਼ਹਬ ਤੇ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉਪਰ ਚੱਲਣ ਦਾ ਪ੍ਰਣ ਕਰੇ।
ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ, ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੂੰ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇੱਕ ਪੰਜ ਕਕਾਰ (ਕੇਸ, ਕਿਰਪਾਨ ਗਾਤਰੇ ਵਾਲੀ, ਕਛਹਿਰਾ, ਕੰਘਾ, ਕੜਾ) ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਟੋਪੀ ਨਾ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣ, ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਜੀ ਦੇ ਹਜ਼ੂਰ ਖੜੇ ਹੋਣ।
ਬਹੁਤ ਛੋਟੀ ਅਵਸਥਾ ਦਾ ਨਾ ਹੋਵੇ ਪਰ ਬਿਲਕੁਲ ਛੋਟੀ ਉਮਰ ਦੇ ਬੱਚੇ ਨੂੰ ਚੂਲਾ ਦਿੱਤਾ ਜਾਂਦਾ ਹੈ ਬਾਕੀ ਹੋਸ਼ ਸੰਭਾਲਣ ਵਾਲੇ ਬੱਚੇ ਨੂੰ ਹੀ ਅੰਮ੍ਰਿਤ ਛਕਾਇਆ ਜਾਂਦਾ ਹੈ ।ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇੱਕ ਦੇ ਪੰਜ ਕਕਾਰ (ਕੇਸ, ਕਿਰਪਾਨ ਗਾਤਰੇ ਵਾਲੀ, ਕਛਹਿਰਾ, ਕੰਘਾ, ਕੜਾ) ਧਾਰਨ ਹੋਵੇ। ਮਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਟੋਪੀ ਨਾ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣ, ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਜੀ ਦੇ ਹਜ਼ੂਰ ਖੜੇ ਹੋਣ।
5. ਜੇ ਕਿਸੇ ਨੇ ਕੁਰਹਿਤ ਕਰਨ ਕਰਕੇ ਮੁੜ ਅੰਮ੍ਰਿਤ ਛੱਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿਚ ਪੰਜ ਪਿਆਰੇ ਤਨਖਾਹ ਲਾ ਲੈਣ।
6. ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਚੋਂ ਕੋਈ ਇੱਕ ਸੱਜਣ ਦੁਆਰਾ ਅੰਮ੍ਰਿਤ ਛੱਕਣ ਵਾਲੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲਾਂ ਬਾਰੇ ਦੱਸਿਆ ਜਾਂਦਾ ਹੈ ।ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸਨਾ ਦੱਸੀ ਜਾਦੀ ਹੈ ।ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਅਤੇ ਪੰਥ ਦੀ ਸੇਵਾ, ਉਪਕਾਰ, ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛੱਕ ਕੇ ਰਹਿਤ-ਬਹਿਤ ਰੱਖਣਾ ਅਦਿ ਮੁੱਖ ਸਾਧਨ ਹਨ ਇਹ ਸਭ ਦੱਸ ਅੰਮ੍ਰਿਤ ਅਭਿਲਾਸ਼ੀਆਂ ਕੋਲੋਂ ਪੁਛਿਆ ਜਾਂਦਾ ਹੈ ਕਿ ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ?
7. “ਹਾਂ” ਦਾ ਜਵਾਬ ਆਉਣ ‘ਤੇ ਪੰਜਾਂ ਪਿਆਰਿਆਂ ਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦੀ ਅਰਦਾਸ ਕਰਕੇ ਗੁਰੂ ਸਾਹਿਬ ਜੀ ਦਾ ਹੁਕਮ ਲੈਦਾ ਹੈ ।ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਦੇ ਹਨ ।
8. ਬਾਟਾ ਸਰਬ-ਲੋਹ ਦਾ ਹੋਣਾ ਲਾਜ਼ਮੀ ਹੁੰਦਾ ਗੁਰੂ ਦਸਵੇਂ ਪਾਤਸ਼ਾਹ ਦੇ ਖੰਡੇ ਵਰਗਾ ਸਰਬ ਲੋਹ ਦਾ ਹੀ ਖੰਡਾ ਹੋਣਾ ਲਾਜ਼ਮੀ ਤੇ ਬਾਟਾ ਚੋਂਕੀ ਸੁਨਹਿਰੇ ਜਾਂ ਪੱਥਰ ਖੁੰਡੇ ਆਦਿ ਕਿਸੇ ਸਵੱਛ ਚੀਜ ਪਰ ਰਖਿਆ ਜਾਂਦਾ ।
9. ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾਏ ਜਾਦੇ ਤੇ ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ ਬੀਰ ਆਸਨ ਹੋ ਕੇ ਬੈਠ ਜਾਂਦੇ ਹਨ।
10. ਪੰਜਾ ਬਾਣੀਆਂ ਦਾ ਪਾਠ ਗੁਰੂ ਸਾਹਿਬ ਵੱਲ ਮੁੱਖ ਕਰ ਸੀਸ ਝੁਕਾ ਅਰੰਭ ਕੀਤਾ ਜਾਂਦਾ ਹੈ
ਜਪੁ, ਜਾਪੁ, ੧੦ ਸਵੱਯੇ (ਸ੍ਰਾਵਗ ਸੁਧ ਵਾਲੇ) ਬੇਨਤੀ ਚੋਪਈ (ਹਮਰੀ ਕਰੋ ਹਾਥ ਤੇ ਰੱਛਾ ਤੋਂ ਲੈ ਕੇ ਦੁਸ਼ਟ ਦੇਖ ਤੋਂ ਲੋਹੁ ਬਚਾਈ ਤਕ) ਅਨੰਦ ਸਾਹਿਬ ਸੰਪੂਰਨ
11.ਹਰ ਇੱਕ ਬਾਣੀ ਪੜਨ ਵਾਲਾ ਖੱਬਾ ਹੱਥ ਬਾਟੇ ਦੇ ਕੰਡ ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀਦਿਆ ਦੇ ਦੋਵੇਂ ਹੱਥ ਬਾਟੇ ਦੇ ਕੰਡੇ ‘ਤੇ ਅਤੇ ਧਿਆਨ ਅੰਮ੍ਰਿਤ ਵੱਲ ਟਿਕੇ।
(ਬੀਰ ਆਸਨ. ਸੱਜਾ ਗੋਡਾ ਜ਼ਮੀਨ ‘ਤੇ ਧਰਕੇ ਸੱਜੀ ਲੱਤ ਤੇ ਭਾਰ ਪੈਰ ‘ਤੇ ਰੱਖਣਾ ਤੇ ਖੱਬਾ ਮੋਡਾ ਉੱਚਾ ਕਰ ਕੇ ਰੱਖਣਾ)
12. ਪਾਠ ਹੋਣ ਮਗਰੋਂ ਪੰਜਾਂ ਪਿਆਰਿਆਂ ਵਿੱਚੋਂ ਕੋਈ ਇੱਕ ਸਿੰਘ ਅਰਦਾਸ ਕਰੇ।
13. ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ‘ਚ ਹਿੱਸਾ ਲਿਆ ਹੈ ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ।
14. ਹੁਣ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਧਰ ਕੇ ਇਕ ਅਮ੍ਰਿਤ ਛਕਣ ਵਾਲੇ ਨੂੰ ਬੀਰ ਆਸਨ ਕਰਾ ਕੇ ਉਸਦੇ ਖੱਬੇ ਹੱਥ ਉੱਪਰ ਸੱਜਾ ਹੱਥ ਰੱਖ ਕੇ ਪੰਜ ਚੂਲੇ ਅੰਮ੍ਰਿਤ ਦੇ ਛਕਾਏ ਜਾਂਦੇ ਅਤੇ ਹਰ ਚੁੱਲੇ ਨਾਲ ਇਹ ਕਿਹਾ ਜਾਂਦਾ:-
ਬੋਲ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’ ਛੱਕਣ ਵਾਲਾ ਛੱਕ ਕੇ ਕਹੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।’ ਫੇਰ ਪੰਜ ਚੂਲੇ ਅੰਮ੍ਰਿਤ ਦੇ ਨੇਤਰਾਂ ਪਰ ਛੱਟੇ ਲਾਏ ਜਾਦੇ ।ਫੇਰ ਪੰਜ ਚੂਲੇ ਕੇਸਾਂ ਵਿੱਚ ਪਾਏ ਜਾਦੇ ।ਹਰ ਇੱਕ ਛਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿੱਛੇ-ਪਿੱਛੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੁਹਰਾਉਂਦਾ ।ਜੋ ਅੰਮ੍ਰਿਤ ਬਾਕੀ ਬਚ ਰਹੇ ਪੰਜ ਸਿੰਘ ਉਸ ਨੂੰ ਸਾਰੇ ਅੰਮ੍ਰਿਤ ਛੱਕਣ ਵਾਲਿਆ ਨੂੰ (ਸਿੱਖ ਤੇ ਸਿੱਖ ਬੀਬੀਆਂ ਨੂੰ ਇੱਕੋ ਬਾਟੇ ਵਿੱਚੋਂ ਇਕ ਲਾਈਨ ਲਗਾ ਛਕਾ ਦਿੰਦੇ ਹਨ
15. ਉਪਰੰਤ ਪੰਜ ਪਿਆਰੇ ਰਲ ਕੇ ਇਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਗੁਰਮੰਤਰ ਦਾ ਨਾਮ ਪੰਜ ਵਾਰ ਦ੍ਰਿੜ ਕਰਵਾ ਸਦਾ ਸਵਾਸ ਸਵਾਸ ਜੱਪਣ ਦੀ ਤਕੀਦ ਕਰਦੇ ਹਨ ਏਸੇ ਤਰਾਂ ਮੂਲ ਮੰਤਰ ਸੁਣਾਉਣ ਤੇ ਉਨ੍ਹਾਂ ਪਾਸੋਂ ਇਸ ਨੂੰ ਵੀ ਦ੍ਰਿੜ ਕਰਵਾਉਂਦੇ ਹਨ।
ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸ਼ਾਦਿ ।।ਜਪੁ।।ਆਦਿ ਸਚੁ ਜੁਗਾਦਿ ਸਚੁ ।।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।।
16. ਫੇਰ ਪੰਜਾਂ ਪਿਆਰਿਆਂ ਚੋ ਇਕ ਸਿੰਘ ਰਹਿਤ ਦੱਸਦਾ ਹੈ ..ਅੱਜ ਤੋਂ ਤੁਸੀਂ ‘ਸਤਿਗੁਰੂ ਦੇ ਜਨਮੇ ਗਵਨ ਮਿਟਾਇਆ’ ਹੈ ਅਤੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸ ਗੜ੍ਹ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ ਤੇ ਤੁਸੀਂ ਗਰੀਬਾਂ, ਮਜ਼ਲੂਮਾਂ ਦੇ ਹਾੰਬੀ ਹੋ। ਤੁਸੀਂ ਗਰੀਬਾਂ ਦੇ ਉੱਤੇ ਹੁੰਦੇ ਜ਼ੁਲਮ ਦਾ ਵਿਰੋਧ ਕਰਨਾ। ਤੁਸੀਂ ਆਪਣੇ ਕੋਲ ਗੁਰੂਆਂ ਦੇ ਸ਼ਸਤਰ ਰਖਣੇ ਨੇ ਕਿਰਪਾਨ ਢਾਲ ਤੇ ਕਕਾਰ ।ਨਾ ਤੁਸੀਂ ਕਿਸੇ ਤੇ ਜ਼ੁਲਮ ਕਰਨਾ ਨਾ ਤੁਸੀਂ ਜ਼ੁਲਮ ਆਪਣੇ ਤੇ ਸਹਿਣਾ, ਤੁਸੀਂ ਜੀਵ ਹਤਿਆ ਨਹੀ ਕਰਨੀ। ਜੇ ਤੁਸੀਂ ਰਹਿਣੀ ਚ ਹੋ ਤਾਂ ਤੁਸੀਂ ਗੁਰੂ ਦੇ ਖਾਲਸੇ ਹੋ ਤੁਸੀਂ ਕਿਸੇ ਪਰਾਈ ਇਸਤਰੀ ਨਾਲ ਸਬੰਧ ਨਹੀਂ ਬਣਾਉਣੇ। ਤੁਸੀਂ ਹਰ ਇਕ ਔਰਤ ਦਾ ਸਤਿਕਾਰ ਕਰਨਾ। ਤੁਸੀਂ ਆਪਣਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾਉਣਾ ।ਅੱਜ ਤੋਂ ਤੁਹਾਡਾ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਤੁਸੀਂ ਕਿਸੇ ਮੜ੍ਹੀ ਮਸਾਣੀ ਜਾ ਸਾਧ ਦੇ ਅੱਗੇ ਮੱਥਾ ਨਹੀਂ ਟੇਕਣਾ। ਅੱਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਮੱਥਾ ਟੇਕਣਾ ਹੈ।
ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ ਜਨਮ ਆਪਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਅਤੇ ਹੋਰ ਸਾਰੇ ਅੰਮ੍ਰਿਤ ਧਾਰੀਆਂ ਦੇ ਧਾਰਮਿਕ ਭ੍ਰਾਤਾ ਹੋ। ਤੁਸੀਂ ਪਿਛਲੀ ਕੁਲ ਕਿਰਤ, ਕਰਮ, ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼ਹਬ ਦਾ ਖਿਆਲ ਤੱਕ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ, ਦੇਵਤੇ, ਅਵਤਾਰ ਪੈਗੰਬਰ ਦੀ ਉਪਾਸਨਾ ਨਹੀ ਕਰਨੀ। ਦਸਾਂ ਗੁਰੂ ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿੱਖ ਲਓ) ਅਤੇ ਹਰ ਰੋਜ਼ ਘਟ ਤੋਂ ਘਟ ਇਹਨਾਂ ਬਾਣੀਆਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ: ਜਪੁ ਜਾਪੁ ੧੦ ਸਵੱਯੇ (ਸ੍ਰਾਵਗ ਸ਼ੁਧ ਸਮੂਹ ਵਾਲੇ) ਚੌਪਈ ਸਾਹਿਬ ,ਅਨੰਦ ਸਾਹਿਬ ਸਵੇਰ ਵੇਲੇ ਅਤੇ ਸ਼ਾਮ ਵੇਲੇ ਸੋ ਦਰ ਰਹਿਰਾਸ ‘ਤੇ ਸੋਹਿਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾ ਸੁਣਨਾ, ਪੰਜਾ ਕੱਕਿਆ- ਕੇਸ ਕਿਰਪਾਨ, ਕਛਹਿਰਾ, ਕੰਘਾ, ਕੜਾ, ਨੂੰ ਹਰ ਵੇਲੇ ਅੰਗ-ਸੰਗ ਰੱਖਣਾ।
ਇਹ ਚਾਰ ਬਜਰ ਕੁਰਹਿਤਾਂ ਨਹੀਂ ਕਰਨੀਆਂ
ਕੇਸਾਂ ਦੀ ਬੇਅਦਬੀ ਨਾ ਕਰਨਾ
ਕੁੱਠਾ ਖਾਣਾ
ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)
ਤਮਾਕੂ ਦਾ ਵਰਤਣਾ।
ਇਨ੍ਹਾਂ ਵਿਚੋਂ ਕੋਈ ਕੁਰਹਿਤ ਹੋ ਜਾਵੇ ਹੁਣ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਏ ਤਾਂ ਵੀ ਪੰਜਾਂ ਪਿਆਰਿਆਂ ਦੇ ਪੇਸ ਹੋ ਭੁੱਲ ਬਖ਼ਸ਼ਾਉਣੀ ਕੜਾਹ ਪ੍ਰਸਾਦਿ ਕਰਾ ਅਰਦਾਸ ਕਰਨੀ ਲਾਜ਼ਮੀ ਹੁੰਦੀ।
ਸਿਰਗੁੰਮ, ਨੜੀ ਮਾਰ (ਜੋ ਸਿੱਖ ਹੋ ਕੇ ਇਹ ਕੰਮ ਕਰਨ) ਦਾ ਸੰਗ ਨਹੀਂ ਕਰਨਾ। ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿਚ ਤਤਪਰ ਰਹਿਣਾ, ਆਪਣੀ ਕਮਾਈ ਵਿੱਚੋਂ ਗੁਰੂ ਦਾ ਦਸਵੰਧ ਦੇਣਾ ਆਦਿ ਸਾਰੇ ਕੰਮ ਕਰਨਾ ਗੁਰਮਤਿ ਅਨੁਸਾਰ ਕਰਨਾ।
ਕਿਰਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ ਹੋ ਸਕਦੀ।
– ਕਛਿਹਰਾ ਕਿਸੇ ਵੀ ਕੱਪੜੇ ਦਾ ਹੋ ਸਕਦਾ ਹੈ, ਪਰ ਗੋਡਿਆਂ ਤੋਂ ਨੀਵਾਂ ਨਾ ਹੋਵੇ।
– ਕੜਾ ਸਰਬ ਲੋਹ ਦਾ ਹੋਵੇ।
– ਕੁਠਾ ਤੋਂ ਭਾਵ ਮਾਸ ਨਹੀਂ ਖਾਣਾ ਅਤੇ ਜੀਵ ਹਤਿਆ ਨਹੀਂ ਕਰਨੀ
-ਕੇਸਧਾਰੀ ਹੋ ਕੇ ਜੋ ਕੇਸ ਕਟਾ ਦਵੇ।
————
ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿਚ ਇਕ ਸੂਤ ਪਰੋਏ ਰਹਿਣਾ, ਰਹਿਤ ਵਿਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ।
1. ਤਨਖ਼ਾਹੀਏ ਇਹ ਹਨ
ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ, ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ।
ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
ਦਾਹੜਾ ਰੰਗਣ ਵਾਲਾ।
ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ ਕੁਕੀਨ) ਆਦਿ ਵਰਤਨ ਵਾਲਾ।
ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ।
ਰਹਿਤ ਵਿਚ ਕੋਈ ਭੁੱਲ ਕਰਨ ਵਾਲਾ।
2. ਇਹ ਸਿੱਖਿਆ ਦੇਣ ਤੋਂ ਉਪਰੰਤ ਪੰਜਾਂ ਪਿਆਰਿਆਂ ਵਿੱਚੋਂ ਕੋਈ ਸੱਜਣ ਅਰਦਾਸ ਕਰੇ।
3. ਫਿਰ ਤਾਬਿਆ ਬੈਠਾ ਸਿੰਘ ‘ਹੁਕਮ’ ਲਵੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਵਿਚੋਂ ਜੇ ਕਿਸੇ ਦਾ ਨਾਮ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਜੀ ਤੋਂ ਨਹੀਂ ਸੀ ਰੱਖਿਆ ਹੋਇਆ, ਉਸ ਦਾ ਨਾਂ ਹੁਣ ਬਦਲਾ ਕੇ ਰੱਖਿਆ ਜਾਵੇ।
4. ਅੰਤ ਕੜਾਹ ਪ੍ਰਸ਼ਾਦਿ ਵਰਤੇ, ਜਹਾਜ ਚੜ੍ਹੇ ਸਾਰੇ ਸਿੰਘ ਤੇ ਸਿੰਘਣੀਆਂ ਇਕੋ ਬਾਟੇ ਵਿਚੋਂ ਕੜਾਹ ਪ੍ਰਸ਼ਾਦ ਰਲ ਕੇ ਛਕਣ।
ਤਨਖਾਹ ਲਾਉਣ ਦੀ ਵਿਧੀ
1. ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਪੰਜਾ ਪਿਆਰਿਆਂ ਦੇ ਪੇਸ ਹੋਵੇ ਜੇ ਪੰਜ ਸਿੰਘ ਹੁਕਮ ਕਰਨ ਤਾਂ ਨੇੜੇ ਦੇ ਗੁਰੂ-ਸੰਗਤ ਪਾਸ ਹਾਜ਼ਿਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜੋ ਕੇ ਆਪਣੀ ਭੁੱਲ ਮੰਨੇ।
ਇਨ੍ਹਾਂ ਵਿੱਚੋਂ ਜਿਹੜੇ ਅੰਮ੍ਰਿਤ ਛੱਕ ਕੇ ਪੰਥ ਵਿੱਚ ਮਿਲ ਜਾਣ, ਉਹਨਾਂ ਨਾਲ ਵਰਤਣਾ ਠੀਕ ਹੈ।
ਵਰਤਨ ਤੋਂ ਭਾਵ ਰੋਟੀ ਬੇਟੀ ਦੀ ਸਾਂਝ ਹੈ ਜਿਸ ਦਾ ਸਪਸ਼ਟ ਅਰਥ ਰਿਸ਼ਤਾ ਨਾਤਾ ਕਰਕੇ ਬਰਾਦਰੀ ਦਾ ਸੰਬੰਧ ਪੈਦਾ ਕਰਨਾ ਹੈ ਗੁਰੂ ਸਾਹਿਬ ਦਾ ਭਾਵ ਪੰਥ ਨੂੰ ਇੱਕ ਕਰ ਕੇ ਰੱਖਣ ਦਾ ਸੀ ਤਾਂ ਕੀ ਵੱਖਰੇ-ਵੱਖਰੇ ਗੁਰਿਆਈ ਦੇ ਸੈਂਟਰ ਜਾਂ ਮਿਲ-ਗੋਭਾ ਸਿੱਖੀ ਦੇ ਅੱਡੇ ਨਾ ਬਨਣ।
——–
ਗੁਰੂ ਸੰਗਤ ਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ, ਜੇ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰੂ ਸੰਗਤ ਪਾਸ ਤਨਖ਼ਾਹ (ਦੰਡ) ਤਜਵੀਜ਼ ਕਰਨ।
ਸੰਗਤ ਨੂੰ ਬਖ਼ਸ਼ਣ ਵਾਲੇ ਹੱਠ ਨਹੀਂ ਕਰਨਾ ਚਾਹੀਦਾ। ਨਾਂ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿਚ ਹੱਠ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।
ਅੰਤ ਸੋਧ ਦੀ ਅਰਦਾਸ ਹੋਵੇ।
ਇਕ ਪੰਥ ਇਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਪੰਥ ਸ਼ਰੀਰ ਹੈ ਤਾਂ ਆਤਮਾ ਗੁਰੂ ਗ੍ਰੰਥ ਵਿਚ , ਸਰਗੁਣ ਤੇ ਨਿਰਗੁਣ । ਦੇਹਾਂ ਨੂੰ ਅਲੱਗ ਜਾਂ ਵੱਖਰੇ ਕਰ ਕੇ ਨਹੀਂ ਦੇਖਿਆ ਜਾ ਸਕਦਾ ,ਪੰਥਕ ਹੋਂਦ ਦਾ ਜੋ ਸਵਾਲ ਹੈ।
ਬਹੁਤ ਹੋ ਗਿਆ , ਹੁਣ ਸਮਾਂ ਹੈ ਇਸ ਸਿਧਾਂਤ ਤੇ ਪਹਿਰਾ ਦੇ ਕੇ ਅਪਣੀ ਬਣਦੀ ਜ਼ੁੰਮੇਵਾਰੀ ਨਿਬਾਉਨ ਦਾ ਅਤੇ ਪੰਥ ਨੂੰ ਨਿੱਘਰਦੀ ਅਵਸਥਾ ਚੋ ਕੱਡ ਕੇ ਚੜ੍ਹਦੀਆਂ ਕਲਾਂ ਚ ਲਿਜਾਉਣ ਦਾ ।
ਗੁਰੂ ਦੀਆ ਸੰਗਤਾਂ ਨੂੰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਹੈ ਅੱਜ ਤੁਸੀਂ ਧੜਿਆ ਚ ਵੰਡੇ ਗਏ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਟੁੱਟ ਗਏ ਹੋ ਇਕ ਨਿਸ਼ਾਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਹਦੇ ਥੱਲੇ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਣੇ ਨਿੱਜੀ ਫਾਇਦੇ ਤੇ ਚੌਧਰਾਂ ਛੱਡ ਕੇ ਇਕੱਠੇ ਹੋ ਜਾਣ, ਪਵਿੱਤਰ ਨਿਸ਼ਾਨ ਸਾਹਿਬ ਦੇ ਥੱਲੇ, ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ ਜਿਸ ਦਿਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋ ਗਏ। ਉਹ ਨਿਸ਼ਾਨ ਸਾਹਿਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਤੇ ਗੁਰਦੁਆਰਿਆਂ ਤੇ ਚੜਿਆ ਹੁੰਦਾ ਸੀ। ਜਿਹਦੇ ਉੱਪਰ ਕ੍ਰਿਪਾਨ ਵਿਚਾਲੇ ਢਾਲ ਤੇ ਥੱਲੇ ਕਟਾਰ ਨੀਲੇ ਰੰਗ ਦਾ। ਅੱਜ ਉਸ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋਣ ਦੀ ਲੋੜ ਹੈ। ਗੁਰੂ ਦੀਆਂ ਸੰਗਤਾਂ ਅਤੇ ਜਥੇਬੰਦੀਆਂ ਨੂੰ, ਫਿਰ ਹੀ ਸਾਰੇ ਮਸਲੇ ਹੱਲ ਹੋਣਗੇ। ਇੱਕ ਇਤਹਾਸਕ ਗੱਲ ਯਾਦ ਰੱਖਿਓ ਮਿਸਲਾਂ ਇਕੱਠੀਆਂ ਹੋਈਆਂ ਤਾਂ ਸਿੱਖ ਪੰਥ ਦੀ ਤਾਕਤ ਵਧੀ ਤੇ ਖ਼ਾਲਸਾ ਰਾਜ ਦੀ ਸਥਾਪਨਾ ਹੋਈ। ਇਸੇ ਇੱਕਠ ਨੇ ਅਛਗਾਨਾ ਦੇ ਮੁੰਹ ਭੰਨੇ ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥