ਇਕ ਪੰਥ ਇਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਪੰਥ ਸ਼ਰੀਰ ਹੈ ਤਾਂ ਆਤਮਾ ਗੁਰੂ ਗ੍ਰੰਥ ਵਿਚ , ਸਰਗੁਣ ਤੇ ਨਿਰਗੁਣ । ਦੇਹਾਂ ਨੂੰ ਅਲੱਗ ਜਾਂ ਵੱਖਰੇ ਕਰ ਕੇ ਨਹੀਂ ਦੇਖਿਆ ਜਾ ਸਕਦਾ ,ਪੰਥਕ ਹੋਂਦ ਦਾ ਜੋ ਸਵਾਲ ਹੈ।
ਬਹੁਤ ਹੋ ਗਿਆ , ਹੁਣ ਸਮਾਂ ਹੈ ਇਸ ਸਿਧਾਂਤ ਤੇ ਪਹਿਰਾ ਦੇ ਕੇ ਅਪਣੀ ਬਣਦੀ ਜ਼ੁੰਮੇਵਾਰੀ ਨਿਬਾਉਨ ਦਾ ਅਤੇ ਪੰਥ ਨੂੰ ਨਿੱਘਰਦੀ ਅਵਸਥਾ ਚੋ ਕੱਡ ਕੇ ਚੜ੍ਹਦੀਆਂ ਕਲਾਂ ਚ ਲਿਜਾਉਣ ਦਾ ।
ਗੁਰੂ ਦੀਆ ਸੰਗਤਾਂ ਨੂੰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਹੈ ਅੱਜ ਤੁਸੀਂ ਧੜਿਆ ਚ ਵੰਡੇ ਗਏ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਟੁੱਟ ਗਏ ਹੋ ਇਕ ਨਿਸ਼ਾਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਹਦੇ ਥੱਲੇ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਣੇ ਨਿੱਜੀ ਫਾਇਦੇ ਤੇ ਚੌਧਰਾਂ ਛੱਡ ਕੇ ਇਕੱਠੇ ਹੋ ਜਾਣ, ਪਵਿੱਤਰ ਨਿਸ਼ਾਨ ਸਾਹਿਬ ਦੇ ਥੱਲੇ, ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ ਜਿਸ ਦਿਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋ ਗਏ। ਉਹ ਨਿਸ਼ਾਨ ਸਾਹਿਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਤੇ ਗੁਰਦੁਆਰਿਆਂ ਤੇ ਚੜਿਆ ਹੁੰਦਾ ਸੀ। ਜਿਹਦੇ ਉੱਪਰ ਕ੍ਰਿਪਾਨ ਵਿਚਾਲੇ ਢਾਲ ਤੇ ਥੱਲੇ ਕਟਾਰ ਨੀਲੇ ਰੰਗ ਦਾ। ਅੱਜ ਉਸ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋਣ ਦੀ ਲੋੜ ਹੈ। ਗੁਰੂ ਦੀਆਂ ਸੰਗਤਾਂ ਅਤੇ ਜਥੇਬੰਦੀਆਂ ਨੂੰ, ਫਿਰ ਹੀ ਸਾਰੇ ਮਸਲੇ ਹੱਲ ਹੋਣਗੇ। ਇੱਕ ਇਤਹਾਸਕ ਗੱਲ ਯਾਦ ਰੱਖਿਓ ਮਿਸਲਾਂ ਇਕੱਠੀਆਂ ਹੋਈਆਂ ਤਾਂ ਸਿੱਖ ਪੰਥ ਦੀ ਤਾਕਤ ਵਧੀ ਤੇ ਖ਼ਾਲਸਾ ਰਾਜ ਦੀ ਸਥਾਪਨਾ ਹੋਈ। ਇਸੇ ਇੱਕਠ ਨੇ ਅਛਗਾਨਾ ਦੇ ਮੁੰਹ ਭੰਨੇ ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਪੂਰੀ ਦੁਨੀਆ ਦੇ ਗੁਰਦਵਾਰੇ ਗੁਰੂ ਦਸਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਰਹਿਤ ਮਰਿਆਦਾ ਨੂੰ ਜੇ ਗੁਰੂ ਘਰ ਚ ਲਾਗੂ ਕਰਦੇ ਨੇ ਤਾ ਵੈਬਸਾਈਟ ਤੇ ਨਾਮ ਰਜਿਸਟਰਡ ਕਰ ਲੈਣ ਮੁਫ਼ਤ ਦੇ ਵਿੱਚ। Contact Us E Mail info@northamericagurdwaraassociation.org Tel 510 949 7427